
Sat Sri Akal,
With Punjabi Fonts |
Forward this Picture
ਅਪਨਾ ਗਿਲਾ, ਉਸਦੀ ਖਤਾ , ਭੁੱਲ ਜਾਣ ਦੀ ਕੋਸ਼ਿਸ਼ ਕਰੀਂ |
ਖ਼ੁਦ ਨੂੰ ਦਿਲਾ, ਕੁਝ ਇਸ ਤਰਾਂ, ਸਮਝਾਣ ਦੀ ਕੋਸ਼ਿਸ਼ ਕਰੀਂ |
ਉਸਦੀ ਵਫ਼ਾ ਨੂੰ ਹੋਰ ਨਾ, ਅਜ਼ਮਾਣ ਦੀ ਕੋਸ਼ਿਸ਼ ਕਰੀਂ |
ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ |
ਪੱਕਾ ਠਿਕਾਣਾ ਵੀ ਬਣਾ, ਬੇਸ਼ੱਕ ਬਿਗਾਨੇ ਦੇਸ਼ ਵਿੱਚ,
ਫਿਰ ਵੀ ਕਦੇ, ਪਰਦੇਸੀਆ, ਮੁੜ ਆਣ ਦੀ ਕੋਸ਼ਿਸ਼ ਕਰੀਂ |
ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ,
ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ |
ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ ,
ਹਿੰਮਤ ਕਰੀਂ, ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ |
ਜਿਗਰਾ ਕਰੀਂ, ਮਿਹਨਤ ਕਰੀਂ , ਚੰਗੇ ਦਿਨਾਂ ਦੀ ਆਸ ਵਿੱਚ,
ਮਾੜੇ ਦਿਨਾਂ ਦੀ ਯਾਦ ਨੂੰ , ਭੁੱਲ ਜਾਣ ਦੀ ਕੋਸ਼ਿਸ਼ ਕਰੀਂ |
ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ ,
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ |
ਬੰਦਾ ਜਦੋਂ ਵੀ ਮਾਰਿਆ , ਹੰਕਾਰ ਨੇ ਹੀ ਮਾਰਿਆ,
ਅਪਨੀ ਖ਼ੁਦੀ ਦੇ ਨਾਲ ਤੂੰ , ਟਕਰਾਣ ਦੀ ਕੋਸ਼ਿਸ਼ ਕਰੀਂ |
ਵਾਦਾ ਕਰੀਂ ਨਾ ਤੂੰ ਕਦੇ , ਟੁਟਦੈ ਤਾਂ ਲਗਦਾ ਹੈ ਬੁਰਾ,
ਤੇਰਾ ਜਦੋਂ ਵੀ ਦਿਲ ਕਰੇ , ਬਸ ਆਣ ਦੀ ਕੋਸ਼ਿਸ਼ ਕਰੀਂ |
ਵੈਸੇ ਕਿਸੇ ਦੇ ਨਾਲ ਵੀ , ਹੋਵੇ ਬੁਰਾ ਨਾ '
ਹੋਵੇ ਅਗਰ ਤੈਥੋਂ ਬੁਰਾ , ਪਛਤਾਣ ਦੀ ਕੋਸ਼ਿਸ਼ ਕਰੀਂ
__________________
ਦਿਖਾ ਦੂੰਗਾ ਤਮਾਸ਼ਾ ਦੀ ਅਗਰ ਫੁਰਸਤ ਜਮਾਨੇ ਨੇ
ਮੇਰਾ ਹਰ ਦਾਗੇ ਦਿਲ ਏਕ ਤੁਖਮੇਂ ਚਿਰਾਗਾਂ ਕਾ ।